The Lion and the Mouse in Punjabi (ਸ਼ੇਰ ਅਤੇ ਚੂਹੀ)

Aesop



Book Description

Please click on the left to read "The Lion and the Mouse" in Punjabi. The story is as follows: ਜੰਗਲ ਵਿੱਚ ਇਕ ਸ਼ੇਰ ਆਪਣਾ ਵੱਡਾ ਸਿਰ ਆਪਣੇ ਪੰਜਿਆਂ ਤੇ ਰੱਖ ਕੇ ਸੁੱਤਾ ਪਿਆ ਸੀ । ਉਸ ਤੋਂ ਬੇਖਬਰ ਇਕ ਡਰਪੋਕ ਛੋਟੀ ਚੂਹੀ ਉੱਥੇ ਆ ਗਈ ਤੇ ਡਰ ਕੇ ਕਾਹਲ ਵਿੱਚ ਭੱਜਣ ਲੱਗੀ । ਤਾਂ ਸ਼ੇਰ ਨੱਕ ਤੇ ਚੜ੍ਹ ਗਈ । ਨੀਂਦ ਚੋਂ ਉਠੇ ਹੋਣ ਕਾਰਨ ਗੁੱਸੇ ਹੋਏ ਸ਼ੇਰ ਨੇ ਆਪਣਾ ਭਾਰਾ ਪੰਜਾ ਉਸਨੂੰ ਮਾਰਨ ਲਈ ਚੁੱਕਿਆ । ਵਿਚਾਰੀ ਚੂਹੀ ਨੇ ਬੇਨਤੀ ਕੀਤੀ , “ ਮੈਨੂੰ ਛੱਡ ਦੇ , ਕ੍ਰਿਪਾ ਕਰਕੇ ਮੈਨੂੰ ਜਾਣ ਦੇ , ਮੈਂ ਕਿਸੇ ਦਿਨ ਤੇਰੇ ਕੰਮ ਆਵਾਂਗੀ ।“ ਸ਼ੇਰ ਹੱਸਿਆ ਕਿ ਕੀ ਕੋਈ ਚੂਹੀ ਵੀ ਉਸਦੀ ਮੱਦਦ ਕਰ ਸਕਦੀ ਹੈ । ਪਰ ਉਹ ਦਿਆਲੂ ਸੀ ਤੇ ਉਸਨੇ ਚੂਹੀ ਨੂੰ ਛੱਡ ਦਿੱਤਾ । ਕੁਝ ਦਿਨਾਂ ਬਾਅਦ ਸ਼ੇਰ ਜੰਗਲ ਵਿੱਚ ਸ਼ਿਕਾਰ ਦਾ ਪਿੱਛਾ ਕਰਦਾ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ । ਜਦੋਂ ਉਹ ਜਾਲ ਵਿਚੋਂ ਬਾਹਰ ਨ ਨਿਕਲ ਸਕਿਆ ਤਾਂ ਗੁੱਸੇ ਭਰੀ ਅਵਾਜ਼ ਵਿੱਚ ਉੱਚੀ-2 ਗਰਜਿਆ ਤੇ ਸਾਰੇ ਜੰਗਲ ਵਿੱਚ ਉਸਦੀ ਅਵਾਜ਼ ਫੈਲ ਗਈ । ਚੂਹੀ ਨੂੰ ਉਸਦੀ ਅਵਾਜ਼ ਦੀ ਪਛਾਣ ਸੀ ਤੇ ਛੇਤੀ ਹੀ ਉਸਨੇ ਸ਼ੇਰ ਨੂੰ ਜਾਲ ਵਿੱਚੋਂ ਨਿਕਲਣ ਲਈ ਜੱਦੋਜਹਿਦ ਕਰਦੇ ਵੇਖਿਆ । ਸਭ ਤੋਂ ਵੱਡੀਆਂ ਰੱਸੀਆਂ ਜੋ ਸ਼ੇਰ ਨੂੰ ਬੰਨੀ ਬੈਠੀਆਂ ਸਨ , ਚੂਹੀ ਉਥੇ ਗਈ ਤੇ ਹੋਲੀ-2 ਉਨਾਂ ਰੱਸੀਆਂ ਨੂੰ ਕੱਟਣ ਲੱਗੀ । ਜਦ ਤੱਕ ਕਿ ਉਸਨੇ ਸ਼ੇਰ ਨੂੰ ਅਜਾਦ ਨਹੀ ਕਰ ਦਿੱਤਾ । ਚੂਹੀ ਕਹਿਣ ਲੱਗੀ “ਇੱਕ ਦਿਨ ਜਦੋਂ ਮੈਂ ਤੈਨੂੰ ਕਿਹਾ ਸੀ ਕਿ , “ ਮੈਂ ਤੇਰੇ ਕੰਮ ਆਵਾਂਗੀ ਤਾਂ ਤੂੰ ਹੱਸਿਆ ਸੀ । ਹੁਣ ਦੇਖ ਕਿਵੇਂ ਇੱਕ ਚੂਹੀ ਵੀ ਸ਼ੇਰ ਦੀ ਮਦਦ ਕਰ ਸਕਦੀ ਹੈ । “







Log in to write your own review



REVIEWS

No book reviews as yet.


Log in to write your comments



COMMENTS

No comments as yet.


Log in to write your story

STORIES

No stories as yet.


Log in to submit your image



DRAWINGS AND IMAGES

These are the images or drawings related to the book sent by our users. If you would like to submit drawings and images, use the form above.


No images or books as yet.


No sheets as yet.