This is the Punjabi translated text of the story: Little fly so sprightly
ਛੋਟੀ ਮੱਖੀ ਜੋ ਜਿੰਦਾਦਿਲ ਸੀ ਅਤੇ ਉਸਨੇ ਸੁੰਦਰ ਲਿਬਾਸ ਪਹਿਨਿਆ ਹੋਇਆ ਸੀ, ਉਸਦਾ ਸੁਨਹਿਰੀ ਪੇਟ ਬਹੁਤ ਜਿਆਦਾ ਚਮਕ ਰਿਹਾ ਸੀ। ਉਹ ਖੇਤ ਵਿੱਚ ਉੱਡਦੀ ਜਾ ਰਹੀ ਸੀ ਜਦੋਂ ਉਸਨੇ ਇੱਕ ਪੈਸਾ ਵੇਖਿਆ ਜੋ ਕਿ ਬਿਲਕੁਲ ਨਵਾਂ ਸੀ। ਉਸਨੇ ਟਾਊਨ ਬਜਾਰ ਜਾਣ ਦਾ ਫੈਸਲਾ ਕੀਤਾ ਅਤੇ ਉਥੋਂ ਇੱਕ ਚਾਹ ਬਣਾਉਣ ਦਾ ਬਰਤਨ ਖਰੀਦਿਆ। “ਪਿਆਰੇ ਕਾਕਰੋਚੋ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਚਾਹ ਪੀਣ ਲਈ ਬੁਲਾਵਾ ਦਿੰਦੀ ਹਾਂ।"
ਮੱਖੀ ਦੀ ਗੱਲ ਸੁਣ ਕੇ ਕਾਕਰੋਚ ਫਰਸ਼ ਤੋਂ ਚਾਹ ਦੇ ਮੇਜ਼ ਵੱਲ ਤੇਜੀ ਨਾਲ ਜਾਣ ਲੱਗੇ। ਘਾਹ ਦੇ ਟਿੱਡਿਆਂ ਨੇ ਤਿੰਨ—ਤਿੰਨ ਗਲਾਸ ਚਾਹ ਦੇ ਪੀਤੇ। ਸੁੰਡੀਆਂ ਨੇ ਜੱਗਾ ਵਿੱਚ ਦੁੱਧ ਪੀਤਾ ਅਤੇ ਕਿਹਾ, “ਛੋਟੀ ਜਿੰਦਾਦਿਲ ਮੱਖੀ ਇਹ ਤੇਰਾ ਮਹਾਨ ਦਿਨ ਹੈ।"
ਖਟਮਲਾ ਨੇ ਮੱਖੀ ਨੂੰ ਜੁੱਤੇ ਉਪਹਾਰ ਵਜੋ ਦਿੱਤੇ ਜਿਸ ਤੋਹਫ਼ੇ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਈ ਕਿਉਂ ਕਿ ਅਜਿਹੇ ਸੋਨੇ ਦੇ ਫੀਤਿਆਂ ਵਾਲੇ ਬੂਟ ਦੁਕਾਨਾਂ ਤੇ ਕਦੇ ਕਦੇ ਹੀ ਵਿਕਦੇ ਹਨ। ਦਾਦੀ ਸ਼ਹਿਦ ਮੱਖੀ ਨੇ ਸ਼ਾਤ ਹੋ ਕੇ ਜੋ ਕੁੱਝ ਉਸ ਕੋਲ ਸੀ ਉਸ ਜਿੰਦਾਦਿਲ ਮੱਖੀ ਨੂੰ ਦੇ ਦਿੱਤਾ। “ਇਹ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਤੋਂ"
ਉਸਨੇ ਕਿਹਾ “ਪਿਆਰੇ ਕੀਟੋ, ਪਿਆਰੀ ਤਿਤਲੀ ਤੁਸੀਂ ਕਿੰਨੇ ਸੁੰਦਰ ਹੋ ਕ੍ਰਿਪਾ ਕਰਕੇ ਆਪਣੀ ਬ੍ਰੈਡ ਅਤੇ ਘੀ ਤੇ ਸ਼ਹਿਦ ਵੀ ਲਗਾਉ ਇਹ ਬਹੁਤ ਸਵਾਦੀ ਹੋਵੇਗਾ।"
ਅਚਾਨਕ ਇੱਕ ਮੱਕੜੀ ਦੌੜਦੀ ਆਈ । ਉਸ ਨੇ ਆਪਣੇ ਬੁਣੇ ਜਾਲੇ ਵਿੱਚ ਸਾਡੀ ਮੱਖੀ ਨੂੰ ਫੜ ਲਿਆ ਤੇ ਅੱਖ ਦੀ ਇੱਕ ਝਪਕ ਵਿੱਚ ਉਹ ਸਾਡੀ ਛੋਟੀ ਮੱਖੀ ਨੂੰ ਮਾਰ ਸਕਦਾ ਹੈ।
“ਆਹ ਮੇਰੇ ਪਿਆਰੇ ਮੈਂ ਖਤਰੇ ਵਿੱਚ ਹਾਂ। ਇਸ ਮੱਕੜੀ ਨੂੰ ਰੋਕੋ ਜਾ ਇਸ ਖਤਰੇ ਨੂੰ ਖਤਮ ਕਰ ਦੇਵੋ ਜੋ ਇਸ ਅਜਨਬੀ ਕਰਕੇ ਹੈ। ਤੁਸੀਂ ਮੇਰੀ ਚਾਹ ਪੀਤੀ ਹੈ ਹੁਣ ਤੁਹਾਨੂੰ ਮੇਰੀ ਮੱਦਦ ਕਰਨੀ ਚਾਹੀਦੀ ਹੈ। ਮੇਰੇ ਪਿਆਰੇ ਦੋਸਤੋ ਮੈਂ ਡਰ ਰਹੀ ਹਾਂ ਕਿ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ।"
ਛੋਟੀ ਗਰੀਬ ਬੀਟਲ ਨੇ ਜਦੋਂ ਇਹ ਵੇਖਿਆ ਉਹ ਡਰ ਨਾਲ ਸਹਿਮ ਕੇ ਚੱਕਰ ਖਾ ਕੇ ਡਿੱਗ ਪਈ। ਉਹ ਸਾਰੇ ਤ੍ਰੇੜਾਂ ਵਿੱਚ ਦਰੀਆ ਦੇ ਹੇਠਾਂ ਲੁਕ ਗਏ। ਕਾਕਰੋਚ ਵੀ ਤਖਤਿਆਂ ਨੀਚੇ ਘੁਸ ਗਏ। ਸਾਰੀਆਂ ਕੀੜੀਆਂ ਇੱਧਰ ਉਧਰ ਖਿੰਡ ਖੁੰਡ ਗਈਆ, ਟਿੱਡੇ ਵੀ ਮੰਜਿਆਂ ਅਤੇ ਗੱਦਿਆ ਹੇਠਾਂ ਲੁਕ ਗਏ ਉਹ ਇੱਕ ਦੂਜੇ ਨਾਲ ਲੜਾਈ ਨਹੀਂ ਕਰ ਰਹੇ ਸਨ। ਸਾਰੇ ਪਿੱਛੇ ਮੁੜ ਗਏ ਕੋਈ ਵੀ ਕੀਟ ਆਪਣੀ ਮੁੱਛ ਵੀ ਨਹੀਂ ਹਿੱਲਾ ਰਿਹਾ ਸੀ। ਤੂੰ ਚਾਹੇ ਹੌਕੇ ਭਰ ਜਾ ਚੀਕਾ ਮਾਰ ਜਿੰਦਾਦਿਲ ਵਧੀਆ ਬਸਤਰ ਪਹਿਨੇ ਛੋਟੀ ਮੱਖੀ !
ਘਾਹ ਦਾ ਟਿੱਡਾ ਝਾੜੀਆਂ ਵਿੱਚ ਦੀ ਹੁੰਦਾ ਹੋਇਆ ਪੁਲ ਵੱਲ ਭੱਜਣ ਲੱਗਾ ਜਿਵੇਂ ਆਦਮੀ ਛਲਾਂਗਾ ਮਾਰਦਾ ਬੁੜਕ ਕੇ ਭਜਦਾ ਹੈ ਅਤੇ ਛਲਾਂਗ ਲਗਾ ਕਿ ਉਪਰ ਚੜ੍ਹ ਗਿਆ।
ਕਿੰਨੀ ਭਿਆਨਕ ਮੱਕੜੀ ਹੈ ਜਿਸ ਨੇ ਸਾਡੀ ਛੋਟੀ ਮੱਖੀ ਦੇ ਹੱਥ ਪੈਰ ਬੰਨ ਦਿੱਤੇ ਹਨ। ਹੁਣ ਉਹ ਉਸ ਦੇ ਕੋਲ ਬੈਠ ਗਈ ਹੈ ਅਤੇ ਛੋਟੀ ਮੱਖੀ ਦੇ ਡਰਪੋਕ ਦਿਲ ਵਿੱਚ ਇੱਕ ਮੌਤ ਦਾ ਭਿਆਨਕ ਡਰ ਸਥਾਨ ਕਰ ਗਿਆ ਹੈ ਜੋ ਡਰ ਨਾਲ ਬੇਹੋਸ਼ ਹੋ ਰਹੀ ਹੈ। ਉਸਦਾ ਜੀਵਨ ਰੂਪੀ ਖੂਨ ਉਹ ਬਦਮਾਸ਼ ਚੂਸ ਰਿਹਾ ਹੈ। ਉਸਨੂੰ ਚੀਕਾਂ ਮਾਰਨੀਆਂ ਚਾਹੀਦੀਆ ਹਨ ਕਿ ਉਹ ਮੱਕੜੀ ਦੁਆਰਾ ਪਕੜੀ ਗਈ ਹੈ।
ਕਿਸੇ ਨੇ ਵੀ ਉਸਦੀ ਦਸ਼ਾ ਵੱਲ ਧਿਆਨ ਨਹੀਂ ਦਿੱਤਾ ਨਾ ਹੀ ਮੱਕੜੀ ਨੇ ਕੁਝ ਕਿਹਾ ਕਿਉਂ ਕਿ ਉਹ ਤਾਂ ਖੁਸ਼ੀ ਨਾਲ ਭਰੀਆ ਪਿਆ ਸੀ ਕਿ ਮੈਂ ਇਸ ਨੂੰ ਪਕੜ ਲਿਆ ਹੈ।
ਅਚਾਨਕ ਅਸਮਾਨ ਵਿੱਚੋ ਇੱਕ ਮੱਛਰ ਝਪਟ ਮਾਰ ਕੇ ਆ ਜਾਂਦਾ ਹੈ । ਉਸਨੇ ਤਕੜੇ ਬਹਾਦਰ ਹੱਥਾਂ ਵਿੱਚ ਇੱਕ ਚਮਕਦਾਰ ਰੋਸ਼ਨੀ ਹੈ। ਉਹ ਲੜਾਈ ਲਈ ਤਿਆਰ ਹੈ। ਉਸਨੇ ਕਿਹਾ, “ਜਾਲਮ ਜੰਗਲੀ, ਕਾਤਲ ਕਿੱਥੇ ਹੈ। ਮੈਂ ਉਸਤੋਂ ਬਿਲਕੁਲ ਵੀ ਨਹੀਂ ਡਰਦਾ ਹਾਂ।"
ਉਸ ਜਾਨਵਰ ਤੇ ਉਹ ਸਿੱਧਾ ਹਮਲਾ ਕਰਦਾ ਹੈ ਅਤੇ ਆਪਣੀ ਤਲਵਾਰ ਨਾਲ ਉਸ ਨੂੰ ਕੱਟ ਦਿੰਦਾ ਹੈ। ਉਹ ਉਸ ਦਾਨਵ ਦਾ ਗਲਾ ਕੱਟ ਦਿੰਦਾ ਹੈ ਜਿਸ ਨਾਲ ਮੱਕੜੀ ਮਰ ਜਾਂਦੀ ਹੈ। ਫੇਰ ਉਹ ਉਸ ਛੋਟੀ ਮੱਖੀ ਨੂੰ ਖਿੜਕੀ ਵੱਲ ਹੱਥ ਫੜਕੇ ਲਿਜਾਦਾ ਹੈ ਅਤੇ ਮੱਖੀ ਅਸਮਾਨ ਨੂੰ ਵੇਖਦੀ ਹੈ। ਅਤੇ ਉਸਨੇ ਮੱਖੀ ਨੂੰ ਕਿਹਾ, “ਮੈ ਮੱਛਰ ਹਾਂ ਜਿਸਨੇ ਤੈਨੂੰ ਮੱਕੜੀ ਦੇ ਬੰਧਨ ਤੋਂ ਮੁਕਤ ਕੀਤਾ ਹੈ। ਉਹ ਸੈਤਾਨ ਮੱਕੜੀ ਨੂੰ ਮੈਂ ਮਾਰ ਦਿੱਤਾ ਹੈ ਤੂੰ ਮੇਰੇ ਜੀਵਨ ਵਿੱਚ ਸਭ ਤੋਂ ਪਿਆਰੀ ਹੈ। ਇਸ ਲਈ ਦਿਲਰੁਬਾ ਤੂੰ ਮੇਰੀ ਪਤਨੀ ਬਣ ਜਾ।"
ਇਹ ਸਬ਼ਦ ਸੁਣ ਕੇ ਬੈਡ ਅਤੇ ਗੱਦਿਆ ਥੱਲਿਉਂ, ਸੁੰਡੀਆਂ ਬੀਟਲ ਅਤੇ ਸਾਰੇ ਜਾਨਵਰ ਬਾਹਰ ਰੇਂਗਦੇ ਆ ਗਏ ਅਤੇ ਖੁਸ਼ੀ ਵਿੱਚ ਉੱਚੀ ਉੱਚੀ ਚਿਲਾ ਰਹੇ ਸਨ। “ਮੱਛਰ ਨੇ ਕਿੰਨਾ ਬਹਾਦਰੀ ਦਾ ਕੰਮ ਕੀਤਾ ਹੈ ! ਉਸਦੀ ਸ਼ਾਨ ਬਣੀ ਰਹੇ ! ਉਹ ਜਿੱਤ ਗਿਆ ਹੈ !" ਛੇਤੀ ਹੀ ਪਟਵੀਜਣੇ ਉੱਡ ਉੱਡ ਕੇ ਉਨ੍ਹਾਂ ਕੋਲ ਆ ਗਏ ਹਰ ਕੋਈ ਆਪਣੀ ਆਪਣੀ ਰੋਸ਼ਨੀ ਵਿਖੇਰ ਰਿਹਾ ਸੀ। ਤੇਜ ਰੋਸ਼ਨੀ ਅਤੇ ਚਮਕ ਦਮਕ ਨਾਲ ਉਹ ਉੱਡਦੇ ਕਹਿ ਰਹੇ ਸਨ, ਹੁਣ ਹਰ ਚੀਜ਼ ਠੀਕ ਹੋ ਗਈ ਹੈ।
ਰਸਤੇ ਤੋਂ ਕਾਹਲੀ ਨਾਲ ਸੈਂਟੀਪੀਡ ਵੀ ਆਈ ਅਤੇ ਕਹਿ ਰਹੀ ਸੀ ਕਿ ਸਾਰੇ ਸੰਗੀਤਕਾਰਾਂ ਨੂੰ ਦੱਸ ਦਿਉ ਕਿ ਉਨ੍ਹਾਂ ਨੂੰ ਸਾਡੀ ਨਾਚ ਪਾਰਟੀ ਵਿੱਚ ਜੀ ਆਇਆਂ ਕਿਹਾ ਜਾਂਦਾ ਹੈ। ਛੇਤੀ ਹੀ ਸਾਰੇ ਸੰਗੀਤਕਾਰ ਆਪਣੇ ਯੰਤਰ ਲੈ ਕੇ ਆਏ ਢੋਲਾਂ ਦੀ ਅਵਾਜ਼ ਨੇ ਸਾਰੇ ਕੀਟਾ ਨੂੰ ਨੱਚਣ ਲਾ ਦਿਤਾ ਬੂਮ, ਬੂਮ, ਬੂਮ ਨੱਚੋ ਸਾਰੇ ਨੱਚੋ ਜਿਸ ਨਾਚ ਦੀ ਅਗਵਾਈ ਲਾੜਾ ਖੁਦ ਕਰ ਰਿਹਾ ਸੀ।
ਫੇਰ ਉੱਚੀ ਅੱਡੀ ਦੇ ਬੂਟ ਪਾ ਕੇ ਟੱਕ ਟੱਕ ਕਰਦੀ ਮੇਬੱਗ ਉੱਥੇ ਪਹੁੰਚ ਗਈ। ਲੇਡੀ ਬੱਗ, ਕਰੱਬ, ਵੱਡੇ ਸਿੰਗਾਂ ਵਾਲੇ ਬੀਟਲ ਵੀ ਪਹੁੰਚ ਗਏ ਜੋ ਕਿ ਮਟਕ ਰਹੇ ਸਨ। ਉਹ ਕਿਸਾਨਾਂ ਦੀ ਤਰ੍ਹਾਂ ਸੁਡੋਲ ਸਨ, ਗੰਦੇ ਮੰਦੇ ਸਨ ਪਰ ਅਮੀਰ ਸਨ। ਉਨਾਂ ਨੇ ਨੱਚ ਨੱਚ ਕੇ ਆਪਣੀਆਂ ਟੋਪੀਆ ਹਵਾ ਵਿੱਚ ਉਛਾਲੀਆਂ, ਫੇਰ ਉਨ੍ਹਾਂ ਨੇ ਗੋਲ ਦਾਇਰਾ ਬਣਾ ਲਿਆ ਅਤੇ ਤਿਤਲੀਆ ਦਾ ਹੱਥ ਫੜਕੇ ਟਾ ਰਾ ਰਾ ਟਾ ਰਾ ਰਾ ਦਾ ਸੰਗੀਤ ਗਾ ਕੇ ਉਨ੍ਹਾਂ ਨਾਲ ਨੱਚਣ ਲੱਗੇ।
ਜਾਨਵਰਾ ਦਾ ਝੁੰਡ ਖੁਸ਼ ਹੋ ਕਿ ਗੀਤ ਗਾ, ਟੱਪ, ਨੱਚ ਰਿਹਾ ਸੀ।
ਛੋਟੇ ਲੋਕ ਆਨੰਦ ਲੈ ਰਹੇ ਸਨ, ਮੱਖੀ ਨੇ ਆਪਣੀ ਚੋਣ ਕੀਤੀ ਕਿ ਇਕ ਨੌਜਵਾਨ ਬਹਾਦਰ, ਮੱਛਰ ਉਹ ਜੀਵ ਹੈ ਜਿਸ ਨਾਲ ਮੈਂ ਸ਼ਾਦੀ ਕਰਾਂਗੀ। ਕੀੜੀਆਂ ਵੀ ਝੁੰਡਾਂ ਵਿੱਚ ਨੱਚਣ ਵਿੱਚ ਵਿਅਸਥ ਸਨ ਉਹ ਧਰਤੀ ਤੇ ਅੱਡੀਆਂ ਮਾਰ ਮਾਰ ਕੇ ਧਮਕਾ ਪੱਟ ਕੇ ਮਿੱਟੀ ਉਡਾ ਰਹੀਆਂ ਸਨ।ਉਹ ਅਤੇ ਚਾਚੀ ਕੀੜੀ ਉੱਚੀ ਉੱਚੀ ਟਪੂਸੀਆਂ ਮਾਰ ਕੇ ਨੱਚ ਰਹੇ ਸਨ।
ਇੱਕ ਛੋਟਾ ਕੀਟ ਆਪਣੀਆਂ ਅੱਖਾਂ ਮਟਕਾ ਰਿਹਾ ਸੀ। ਸਿਉਂਕ ਨੂੰ ਉਹ ਕਹਿ ਰਿਹਾ ਸੀ, "ਤੁਸੀਂ ਕਿੰਨੀਆਂ ਚੰਗੀਆਂ ਹੋ। ਮੈਂ ਤੁਹਾਨੂੰ ਦੂਰੋਂ ਦੇਖ ਰਿਹਾ ਹਾਂ, ਕੁੱਕਾਰੱਚਾ ਚਾ ਚਾ ਚਾ ਕੁੱਕਾ ਰੱਚਾ ਚਾ" ਉੱਚੀ ਅੱਡੀ ਵਾਲੇ ਬੂਟ ਚੀਕਾਂ ਮਾਰਦੇ ਟੱਕ ਟੱਕ ਕਰ ਰਹੇ ਸਨ ਜਿਸ ਦੀ ਤਲੇ ਦਾ ਅਗਲਾ ਤੇ ਪਿਛਲਾ ਹਿੱਸਾ ਖੜਕਾ ਕਰਦਾ ਸੀ। ਛੋਟੇ ਕੀਟਾਂ ਦਾ ਝੁੰਡ ਇੱਧਰ ਉਧਰ ਹੁਲਾਰੇ ਲੈ ਰਿਹਾ ਸੀ, ਉਹ ਦਿਨ ਚੜ੍ਹਨ ਤੱਕ ਗੀਤ ਗਾਉਣਗੇ। ਛੋਟੀ ਜਿੰਦਾਦਿਲ ਮੱਖੀ ਜਿਸ ਨੇ ਕਿ ਸੁੰਦਰ ਬਸਤਰ ਪਹਿਨੇ ਹੋਏ ਨੇ, ਇਹ ਦਿਨ ਉਸ ਲਈ ਮਹਾਨ ਦਿਨ ਹੈ।
COMMENTS