The Shepherd Boy and the Wolf Punjabi (ਆਜੜੀ ਮੁੰਡਾ ਤੇ ਬਘਿਆੜ)

Aesop



Book Description

This is the aesop fable "shepherd boy and the wolf" in Punjabi (script: Gurmukhi). ਇੱਕ ਆਜੜੀ ਮੁੰਡਾ ਪਿੰਡ ਦੇ ਨੇੜੇ ਸੰਘਣੇ ਜੰਗਲ ਵਿੱਚ ਆਪਣੇ ਮਾਲਕ ਦੀਆਂ ਭੇਡਾਂ ਚਰਾਉਣ ਲਈ ਲੈ ਕੇ ਜਾਂਦਾ ਹੁੰਦਾ ਸੀ । ਜਲਦੀ ਹੀ ਇਸ ਕੰਮ ਤੋ ਉਹ ਅੱਕ ਗਿਆ । ਭੇਡਾਂ ਨੂੰ ਚਰਾਉਂਦੇ ਸਮੇਂ ਉਹ ਆਪਣੇ ਆਪ ਨੂੰ ਖੁਸ਼ ਰੱਖਣ ਲਈ ਜਾਂਤਾਂ ਆਪਣੇ ਕੁੱਤੇ ਨਾਲ ਗੱਲਾਂ ਕਰਦਾ ਜਾਂ ਆਜੜੀਆਂ ਵਾਲੀ ਬੰਸਰੀ ਵਜਾਉਂਦਾ ਰਹਿੰਦਾ । ਇੱਕ ਦਿਨ ਉਹ ਭੇਂਡਾਂ ਚਰਾ ਰਿਹਾ ਸੀ । ਜੰਗਲ ਵਿੱਚ ਚੁੱਪ ਪਸਰੀ ਹੋਈ ਸੀ । ਇਹ ਸੇਚ ਕੇ ਕਿ ਜੇਕਰ ਬਘਿਆੜ ਆ ਜਾਵੇ ਤਾਂ ਉਹ ਕੀ ਕਰੇਗਾ , ਉਸਨੇ ਆਪਣੇ ਮਨ ਪਰਚਾਵੇ ਲਈ ਇੱਕ ਸਕੀਮ ਸੋਚੀ । ਉਸਦੇ ਮਾਲਕ ਨੇ ਉਸਨੂੰ ਦੱਸਿਆ ਹੋਇਆ ਸੀ ਕਿ ਜੇ ਬਘਿਆੜ ਇੱਜੜ ਤੇ ਹਮਲਾ ਕਰ ਦੇਵੇ ਤਾਂ ਉਹ ਮੱਦਦ ਲਈ ਉੱਚੀ ਉੱਚੀ ਰੌਲਾ ਪਾਵੇ । ਉਸ ਦੀਆਂ ਅਵਾਜਾ ਨੂੰ ਸੁਣ ਕੇ ਪਿੰਡ ਦੇ ਲੋਕ ਆ ਜਾਣਗੇ ਤੇ ਬਘਿਆੜ ਨੂੰ ਭਜਾ ਦੇਣਗੇ । ਸੋ ਹੁਣ ਬੇਸਕ ਉਸ ਨੇ ਕੋਈ ਬਘਿਆੜ ਨਹੀ ਸੀ ਦੇਖਿਆ ਫਿਰ ਵੀ ਉਹ ਪਿੰਡ ਵੱਲ ਭੱਜਣ ਲੱਗਾ ਤੇ ਜਿੰਨੀ ਉੱਚੀ ਬੋਲ ਸਕਦਾ ਸੀ ਉਨੀ ਉੱਚੀ ਕਹਿਣ ਲੱਗਾ “ ਬਘਿਆੜ ! ਬਘਿਆੜ ! “ ਜਿਵੇਂ ਕਿ ਉਸਨੂੰ ਆਸ ਸੀ ਪਿੰਡ ਦੇ ਲੋਕ ਆਪਣਾ ਕੰਮ ਛੱਡਕੇ ਉੱਥੇ ਭੱਜੇ ਆਏ ਤੇ ਜਦੋਂ ਉਨ੍ਹਾਂ ਨੂੰ ਕੋਈ ਬਘਿਆੜ ਨ ਦਿਸਿਆ ਤਾਂ ਆਜੜੀ ਹੱਸ ਹੱਸ ਦੁਹਰਾ ਹੋ ਗਿਆ । ਉਹ ਕਹਿਣ ਲੱਗਾ ਕਿ ਮੈਂ ਤਾਂ ਮਖੌਲ ਕਰਿਆਂ ਸੀ । ਪਿੰਡ ਦੇ ਲੋਕ ਵਾਪਸ ਮੁੜ ਗਏ । ਕੁਝ ਦਿਨਾਂ ਬਾਅਦ ਆਜੜੀ ਮੁੰਡਾ ਫਿਰ ਉੱਚੀ ਉੱਚੀ ਚਿਲਾਉਣ ਲੱਗਾ “ ਬਘਿਆੜ ! ਬਘਿਆੜ ! “ । ਪਿੰਡ ਦੇ ਲੋਕ ਉਸਦੀ ਮਦਦ ਲਈ ਫਿਰ ਦੋੜੇ ਆਏ । ਪਰ ਉਹਨਾਂ ਨੂੰ ਪਤਾ ਲੱਗਾ ਕਿ ਲੜਕਾ ਝੂਠ ਬੋਲ ਰਿਹਾ ਹੈ । ਉਹ ਦੁਖੀ ਹੋਏ ਵਾਪਸ ਮੁੜ ਗਏ । ਇੱਕ ਦਿਨ ਸੂਹਜ ਛੁਪਣ ਵਾਲਾ ਸੀ ਤੇ ਘਾਹ ਦੀਆਂ ਚਗਂਦਾ ਤੇ ਲੰਬੇ ਲੰਬੇ ਪ੍ਰਛਾਵੇ ਪੈ ਰਹੇ ਸੀ । ਇਕ ਝਾੜੀ ਦੇ ਪਿਛੋਂ ਸੱਚ ਮੁੱਚ ਬਘਿਆੜ ਆ ਗਿਆ ਤੇ ਭੇਡਾਂ ਤੇ ਟੁੱਟ ਪਿਆ । ਡਰ ਦੇ ਮਾਰੇ ਮੁੰਡਾ ਪਿੰਡ ਵੱਲ ਭੱਜਿਆ ਤੇ ਉੱਚੀ ਉੱਚੀ “ ਬਘਿਆੜ ! ਬਘਿਆੜ ! “ ਚਿਲਾਉਣ ਲੱਗਾ । ਬੇਸਕ ਪਿੰਡ ਦੇ ਲੋਕਾਂ ਨੇ ਉਸ ਦੀਆਂ ਅਵਾਜਾ ਸੁਣੀਆਂ ਪਰ ਉਹ ਮਦੱਦ ਲਈ ਨਹੀ ਆਏ । ਉਹ ਆਪਸ ਵਿੱਚ ਕਹਿਣ ਲੱਗੇ । “ ਉਹ ਸਾਨੂੰ ਵਾਰ ਵਾਰ ਮੂਰਖ ਨਹੀ ਬਣਾ ਸਕਦਾ । ਬਘਿਆੜ ਨੇ ਉਸਦੀਆਂ ਬਹੁਤ ਸਾਰੀਆਂ ਭੇਡਾਂ ਮਾਰ ਦਿੱਤੀਆਂ ਤੇ ਫਿਰ ਜੰਗਲ ਵਿੱਚ ਖਿਸਕ ਗਿਆ ।







Log in to write your own review



Reviews

No book reviews as yet.


Log in to write your comments



Comments

No comments as yet.


Log in to write your story

Stories

No stories as yet.


Log in to submit your image



Drawings and Images

These are the images or drawings related to the book sent by our users. If you would like to submit drawings and images, use the form above.


No images or books as yet.


No sheets as yet.