The Fox and the Crow in Punjabi (ਕਾਂ ਅਤੇ ਲੂੰਬੜੀ)

Aesop Fables

Reading Level: 2-3



Book Description

This is an illustrated e-book in Punjabi containing the Aesop fable, The Fox and the Crow. The full story text in Punjabi is:

ਇੱਕ ਦਿਨ ਲੂੰਬੜੀ ਖਾਣ ਲਈ ਕੁਝ ਲੱਭਣ ਲਈ ਜੰਗਲ ਵਿੱਚ ਫਿਰ ਰਹੀ ਸੀ । ਉਸ ਨੂੰ ਦਰਖ਼ਤ ਦੀ ਉੱਚੀ ਟਾਹਣੀ ਤੇ ਬੈਠਾ ਇੱਕ ਕਾਂ ਦਿਸਿਆ । ਇਹ ਕਾਂ ਕੋਈ ਪਹਿਲਾ ਕਾਂ ਨਹੀਂ ਸੀ ਜੋ ਲੂੰਬੜੀ ਨੇ ਪਹਿਲੀ ਵਾਰ ਦੇਖਿਆ ਹੋਵੇ । ਗੱਲ ਇਹ ਸੀ ਕਿ ਲੂੰਬੜੀ ਖੜ੍ਹ ਕੇ ਉਸ ਵੱਲ ਧਿਆਨ ਨਾਲ ਦੇਖਣ ਲੱਗੀ । ਇਸ ਦਾ ਕਾਰਨ ਇਹ ਸੀ ਕਿ ਇਸ ਕਾਂ ਦੇ ਮੂੰਹ ਵਿੱਚ ਪਨੀਰ ਦਾ ਇੱਕ ਟੁੱਕੜਾ ਸੀ, ਮਕਾਰ ਲੂੰਬੜੀ ਨੇ ਸੋਚਿਆ, ਮੈਨੂੰ ਭੋਜਨ ਦੀ ਭਾਲ ਵਿੱਚ ਹੋਰ ਕਿਤੇ ਜਾਣ ਦੀ ਲੋੜ ਨਹੀ । ਇਹ ਪਨੀਰ ਦਾ ਟੁਕੜਾ ਹੀ ਮੇਰੇ ਨਾਸ਼ਤੇ ਲਈ ਵਧੀਆ ਤੇ ਕਾਫੀ ਹੋਵੇਗਾ ।

ਜਿਸ ਦਰਖ਼ਤ ਤੇ ਕਾਂ ਬੈਠਾ ਸੀ ਲੂੰਬੜੀ ਉਸ ਦੇ ਥੱਲੇ ਖੜ੍ਹ ਕੇ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਵੇਖਣ ਲੱਗੀ ਤੇ ਫਿਰ ਉੱਚੀ ਅਵਾਜ਼ ਵਿੱਚ ਕਹਿਣ ਲੱਗੀ , “ ਨਮਸਤੇ , ਹੇ ਸੁੰਦਰ ਪੰਛੀ !” ਕਾਂ ਇੱਕ ਪਾਸੇ ਗਰਦਨ ਮੋੜ ਕੇ ਸ਼ੱਕ ਦੀਆਂ ਨਜ਼ਰਾਂ ਨਾਲ ਲੂੰਬੜੀ ਵੱਲ ਦੇਖਣ ਲੱਗਾ । ਪਰ ਉਸ ਨੇ ਆਪਣੀ ਚੁੰਝ ਵਿੱਚ ਫੜੇ ਪਨੀਰ ਦੇ ਟੁਕੜੇ ਨੂੰ ਚੰਗੀ ਤਰ੍ਹਾਂ ਫੜ ਕੇ ਰੱਖਿਆ ਤੇ ਉਸ ਦੀਆਂ ਸ਼ੁਭ ਕਾਮਨਾਵਾਂ ਦਾ ਉੱਤਰ ਦੇਣ ਲਈ ਆਪਣਾ ਮੂੰਹ ਨਾ ਖੋਲਿਆ ।

“ ਕਿੰਨਾ ਸੁਹਣਾ ਪੰਛੀ ਹੈ !” ਲੂੰਬੜੀ ਕਹਿਣ ਲੱਗੀ । “ ਇਸ ਦੇ ਖੰਭ ਕਿਵੇਂ ਚਮਕ ਰਹੇ ਹਨ । ਇਸ ਦਾ ਸਰੀਰ ਕਿੱਡਾ ਸੁਹਣਾ ਹੈ ਤੇ ਖੰਭ ਕਿੰਨੇ ਸ਼ਾਨਦਾਰ ਹਨ । ਜਦੋਂ ਇਸ ਦਾ ਸਭ ਕੁੱਝ ਇਨ੍ਹਾਂ ਸੁੰਦਰ ਹੈ ਤਾਂ ਇਸਦੀ ਅਵਾਜ਼ ਵੀ ਜ਼ਰੂਰ ਪਿਆਰੀ ਤੇ ਮਿੱਠੀ ਹੋਵੇਗੀ । ਜੇ ਉਹ ਇੱਕ ਵਾਰ ਵੀ ਗਾਣਾ ਗਾ ਦੇਵੇ ਤਾਂ ਮੈਂ ਕਹਾਂਗੀ ਕਿ ਇਹ ਪੰਛੀਆਂ ਦਾ ਰਾਜਾ ਹੈ । ਮੈਂ ਸਾਰੇ ਜੰਗਲ ਵਿੱਚ ਘੁੰਮ ਕੇ ਇਸ ਦੀ ਪ੍ਰਸੰਸਾ ਕਰਾਂਗੀ ।” ਇਹ ਖੁਸ਼ਾਮਦ ਵਾਲੇ ਸ਼ਬਦ ਸੁਣ ਕੇ ਕਾਂ ਲੂੰਬੜੀ ਸਬੰਧੀ ਸਭ ਸ਼ੱਕ ਭੁੱਲ ਗਿਆ ਅਤੇ ਆਪਣੇ ਨਾਸ਼ਤੇ ਬਾਰੇ ਵੀ ਭੁੱਲ ਗਿਆ । ਉਹ ਪੰਛੀਆਂ ਦਾ ਰਾਜਾ ਕਹਾਉਣ ਲਈ ਬਹੁਤ ਇੱਛਕ ਸੀ । ਇਸ ਲਈ ਉੱਚੀ ਤੋਂ ਉੱਚੀ ਅਵਾਜ਼ ਵਿੱਚ ਗਾਉਣ ਲਈ ਉਸਨੇ ਆਪਣਾ ਮੂੰਹ ਖੋਲ੍ਹਿਆ ਤੇ ਪਨੀਰ ਦਾ ਟੁਕੜਾ ਸਿੱਧਾ ਲੂੰਬੜੀ ਦੇ ਖੁੱਲੇ ਮੂੰਹ ਵਿੱਚ ਡਿੱਗ ਪਿਆ ।

ਚਲਾਕ ਲੂੰਬੜੀ ਜਾਂਦੀ ਹੋਈ ਕਹਿਣ ਲੱਗੀ, “ ਧੰਨਵਾਦ । ਭਾਵੇ ਤੇਰੀ ਅਵਾਜ਼ ਬਹੁਤ , ਖਰਵੀ ਹੈ ਪਰ ਫਿਰ ਵੀ ਠੀਕ ਹੈ । ਪਰ ਤੇਰੀ ਅਕਲ ਕਿੱਥੇ ਹੈ !”







Log in to write your own review



REVIEWS

No book reviews as yet.


Log in to write your comments



COMMENTS

No comments as yet.


Log in to write your story

STORIES

No stories as yet.


Log in to submit your image



DRAWINGS AND IMAGES

These are the images or drawings related to the book sent by our users. If you would like to submit drawings and images, use the form above.


No images or books as yet.


No sheets as yet.