The Fox and the Stork in Punjabi ( ਲੂੰਬੜੀ ਅਤੇ ਸਾਰਸ )

Aesop

Reading Level: 2-3



Book Description

This is an illustrated ebook containing the story of the fox and the stork from Aesop fables in Punjabi. The story in Punjabi is as follows: ਇੱਕ ਲੂੰਬੜੀ ਸਾਰਸ ਦੀ ਬੇਢੰਗੀ ਦਿੱਖ ਤੇ ਹੱਸਦੀ ਰਹਿੰਦੀ ਸੀ । ਇਕ ਦਿਨ ਆਪਣੇ ਆਪ ਨੂੰ ਖੁਸ਼ ਕਰਨ ਲਈ ਉਸਨੇ ਇੱਕ ਸਕੀਮ ਸੋਚੀ । ਇਕ ਦਿਨ ਉਹ ਆਪਣੇ ਮਨ ਵਿੱਚ ਹੀ ਆਪਣੀ ਚਲਾਕੀ ਬਾਰੇ ਸੌਚ ਕੇ ਖੁਸ਼ ਹੋਕੇ ਮੁਸਕਰਾਉਂਦੀ ਹੋਈ ਨੇ ਸਾਰਸ ਨੂੰ ਕਿਹਾ , “ ਕੀ ਤੂੰ ਅੱਜ ਸ਼ਾਮ ਨੂੰ ਮੇਰੇ ਘਰ ਆਵੇਗਾ ? ਆਪਾਂ ਸ਼ਾਮ ਦਾ ਖਾਣਾ ਇਕੱਠੇ ਬੈਠ ਕੇ ਖਾਵਾਗੇ ਤੇ ਆਨੰਦ ਮਾਣਾਂਗੇ ।” ਸਾਰਸ ਖੁਸ਼ੀ ਖੁਸ਼ੀ ਇਸ ਨਿਉਤੇ ਨੂੰ ਮੰਨ ਗਿਆ ਤੇ ਸ਼ਾਮ ਨੂੰ ਜਦੋਂ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ , ਲੂੰਬੜੀ ਦੇ ਘਰ ਗਿਆ । ਲੂੰਬੜੀ ਨੇ ਖਾਣੇ ਵਿੱਚ ਸੂਪ ਪੇਸ਼ ਕੀਤਾ । ਪਰ ਇਹ ਸੂਪ ਬਹੁਤ ਘੱਟ ਡੂੰਘੀ ਪਲੇਟ ਵਿੱਚ ਪਾਇਆ ਹੋਇਆ ਸੀ । ਜਦੋਂ ਸਾਰਸ ਇਹ ਪੀਣ ਲੱਗਿਆ ਤਾਂ ਮਸਾਂ ਉਸ ਦੀ ਚੁੰਝ ਹੀ ਗਿੱਲੀ ਹੋਈ । ਉਹ ਇੱਕ ਬੂੰਦ ਵੀ ਸੂਪ ਦੀ ਨਾ ਪੀ ਸਕਿਆ । ਫਿਰ ਲੂੰਬੜੀ ਉਸੇ ਸੂਪ ਨੂੰ ਗਟਾਗਟ ਪੀ ਗਈ । ਉਹ ਸਾਰਸ ਨੂੰ ਹੋਰ ਵੀ ਖਿਝਾਉਣ ਲਈ ਖੁਸ਼ੀ ਵਿੱਚ ਆ ਕੇ ਨੱਚਣ ਟੱਪਣ ਲੱਗੀ । ਭੁੱਖਾ ਸਾਰਸ ਉਸ ਦੀ ਇਸ ਚਲਾਕੀ ਤੇ ਬਹੁਤ ਦੁਖੀ ਹੋਇਆ । ਪਰ ਸਾਰਸ ਸ਼ਾਂਤ ਸੁਭਾਅ ਦਾ ਪੰਛੀ ਸੀ ਤੇ ਉਸਨੇ ਸੋਚਿਆ ਕਿ ਹੁਣ ਗੁੱਸੇ ਹੋਣ ਦਾ ਕੋਈ ਫਾਇਦਾ ਨਹੀਂ ਹੋਵੇਗਾ । ਸੋ ਉਹ ਚੁੱਪ ਹੀ ਰਿਹਾ । ਸਗੋਂ ਥੋੜੇ ਦਿਨਾਂ ਬਾਅਦ ਹੀ ਸਾਰਸ ਨੇ ਲੂੰਬੜੀ ਨੂੰ ਸਬਕ ਸਿਖਾਉਣ ਲਈ ਆਪਣੇ ਘਰ ਖਾਣੇ ਲਈ ਬੁਲਾਇਆ । ਲੂੰਬੜੀ ਨਿਸ਼ਚਿਤ ਸਮੇਂ ਤੇ ਸਾਰਸ ਦੇ ਘਰ ਪਹੁੰਚ ਗਈ । ਸਾਰਸ ਨੇ ਖਾਣੇ ਲਈ ਮੱਛੀ ਬਣਾਈ ਹੋਈ ਸੀ ਜਿਸ ਵਿਚੋ ਬਹੁਤ ਵਧੀਆ ਸੁਗੰਧ ਆ ਰਹੀ ਸੀ । ਪਰ ਉਸ ਨੇ ਇਸ ਨੂੰ ਇਕ ਲੰਬੀ ਸੁਰਾਹੀ ਵਿੱਚ ਪਾਇਆ ਹੋਇਆ ਸੀ ਜਿਸ ਦੀ ਗਰਦਨ ਬਹੁਤ ਭੀੜੀ ਸੀ । ਸਾਰਸ ਇਸ ਵਿਚੋਂ ਆਪਣੀ ਲੰਬੀ ਚੁੰਝ ਕਾਰਨ ਆਸਾਨੀ ਨਾਲ ਭੋਜਨ ਖਾ ਸਕਦਾ ਸੀ । ਪਰ ਲੂੰਬੜੀ ਦਾ ਮੂੰਹ ਉਸ ਸੁਰਾਹੀ ਵਿੱਚ ਨਹੀਂ ਸੀ ਜਾਂਦਾ । ਉਹ ਸਿਰਫ਼ ਸੁਰਾਹੀ ਦੀ ਗਰਦਨ ਦੁਆਲੇ ਲੱਗਿਆ ਭੋਜਨ ਹੀ ਚੱਟ ਸਕਦੀ ਸੀ ਤੇ ਸੁਆਦੀ ਭੋਜਨ ਦੀ ਸਿਰਫ ਸੁਗੰਧ ਹੀ ਸੁੰਘ ਸਕਦੀ ਸੀ । ਜਦੋਂ ਲੂੰਬੜੀ ਸਾਰਸ ਨਾਲ ਇਸ ਗੱਲ ਤੇ ਗੁੱਸੇ ਹੋਣ ਲੱਗੀ ਤਾਂ ਸਾਰਸ ਨੇ ਸ਼ਾਂਤੀ ਨਾਲ ਕਿਹਾ “ ਆਪਣੇ ਗਵਾਂਢੀਆਂ ਨਾਲ ਬੁਰੀ ਤਰ੍ਹਾਂ ਪੇਸ਼ ਨਾ ਆਓ ਨਹੀੰ ਤਾ ਤੁਹਾਡੇ ਨਾਲ ਵੀ ਉਹ ਜਿਹਾ ਹੀ ਵਿਵਹਾਰ ਹੋਵੇਗਾ ।”







Log in to write your own review



Reviews

No book reviews as yet.


Log in to write your comments



Comments

No comments as yet.


Log in to write your story

Stories

No stories as yet.


Log in to submit your image



Drawings and Images

These are the images or drawings related to the book sent by our users. If you would like to submit drawings and images, use the form above.


No images or books as yet.


No sheets as yet.