The Town Mouse and the Country Mouse Punjabi (ਸ਼ਹਿਰੀ ਚੂਹੀ ਤੇ ਪੇਂਡੂ ਚੂਹੀ)

Aesop



Book Description

The story: "The town mouse and the country mouse" in Punjabi is as follows : ਇੱਕ ਸ਼ਹਿਰੀ ਚੂਹੀ ਪਿੰਡ ਵਿੱਚ ਰਹਿੰਦੀ ਆਪਣੀ ਰਿਸ਼ਤੇਦਾਰ ਚੂਹੀ ਨੂੰ ਮਿਲਨ ਗਈ । ਦੁਪਹਿਰ ਦੇ ਖਾਣੇ ਵਿੱਚ ਪੇਂਡੂ ਚੂਹੀ ਨੇ ਉਸਨੂੰ ਕਣਕ ਦਿਆਂ ਤਾਜੀਆਂ ਗੰਦਲਾ , ਜੜ੍ਹਾ ,ਬਲੂਤ ਦੇ ਬੀਜ ਤੇ ਪੀਣ ਲਈ ਠੰਡਾ ਪਾਣੀ ਦਿੱਤਾ । ਸ਼ਹਿਰੀ ਚੂਹੀ ਬਹੁਤ ਥੋੜਾ-2 ਖਾ ਰਹੀ ਸੀ ਕਦੇ ਇੱਕ ਚੀਜ਼ ਵਿੱਚੋਂ ਬੁਰਕੀ ਲੈਂ ਲੈਂਦੀ ਕਦੇ ਦੂਜੀ ਵਿਚੋਂ । ਉਹ ਪੇਂਡੂ ਚੂਹੀ ਨੂੰ ਇਹ ਦਿਖਾਉਣਾ ਚਾਹੁੰਦੀ ਸੀ ਕਿ ਉਹ ਚੰਗੀ ਹੋਣ ਕਰਕੇ ਹੀ ਅਜਿਹਾ ਭੋਜਨ ਖਾ ਰਹੀ ਹੈ । ਖਾਣਾ ਖਾਣ ਤੋਂ ਬਾਅਦ ਦੋਨੋ ਦੋਸਤ ਕਾਫੀ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ । ਸ਼ਹਿਰੀ ਚੂਹੀ ਸ਼ਹਿਰ ਦਿਆਂ ਸੁੱਖ ਸਹੂੱਲਤਾਂ ਤੇ ਭਾਂਤ ਭਾਂਤ ਦੇ ਖਾਣਿਆਂ ਬਾਰੇ ਪੇਂਡੂ ਚੂਹੀ ਨੂੰ ਦੱਸਦੀ ਰਹੀ । ਫਿਰ ਉਹ ਵਾੜ ਵਿੱਚ ਆਪਣੀ ਖੱਡ ਵਿੱਚ ਪੋਲੇ ਬਿਸਤਰੇ ਤੇ ਸੌ ਗਈਆਂ । ਸਵੇਰ ਹੋਣ ਤੱਕ ਉਥੇ ਆਰਾਮ ਨਾਲ ਸੁੱਤੀਆਂ ਰਹੀਆਂ । ਪੇਂਡੂ ਚੂਹੀ ਰਾਤ ਨੂੰ ਸ਼ਹਿਰ ਦੀਆਂ ਸੁੱਖ ਸਹੂਲਤਾਂ ਤੇ ਸੁਆਦੀ ਖਾਣਿਆਂ ਦੇ ਸੁਪਨੇ ਲੈਂਦੀ ਰਹੀ । ਇਸ ਲਈ ਅਗਲੀ ਸਵੇਰ ਜਦੋਂ ਸ਼ਹਿਰੀ ਚੂਹੀ ਨੇ ਉਸ ਨੂੰ ਜਾਣ ਵੇਲੇ ਆਪਣੇ ਨਾਲ ਜਾਣ ਲਈ ਕਿਹਾ ਤਾਂ ਉਹ ਝੱਟ ਤਿਆਰ ਹੋ ਗਈ । ਜਦੋਂ ਉਹ ਸ਼ਹਿਰੀ ਚੂਹੀ ਦੀ ਰਿਹਾਇਸ਼ ਵਾਲੇ ਬੰਗਲੇ ਤੇ ਪਹੁੰਚੀਆਂ ਤਾਂ ਖਾਣੇ ਵਾਲੇ ਕਮਰੇ ਵਿਚ ਮੇਜ਼ ਤੇ ਪਾਰਟੀ ਤੋਂ ਬਚੇ ਭਾਂਤ-2 ਦੇ ਖਾਣੇ ਪਏ ਸੀ । ਉਥੇ ਮਿਠਾਇਆਂ , ਜੈਲੀਆਂ , ਪੇਸਟਰੀਆਂ ਤੇ ਕਈ ਕਿਸਮ ਦੇ ਸੁਆਦੀ ਪਨੀਰ ਪਏ ਸੀ । ਅਜਿਹੇ ਮੂੰਹ ਵਿੱਚ ਪਾਣੀ ਲਿਆਉਣ ਵਾਲੇ ਖਾਣੇ ਸਨ , ਜਿੰਨ੍ਹਾ ਬਾਰੇ ਪੇਂਡੂ ਚੂਹੀ ਨੇ ਕਦੇ ਕਲਪਨਾ ਵੀ ਨਹੀ ਕੀਤੀ ਸੀ । ਪਰ ਜਿਉਂ ਹੀ ਸ਼ਹਿਰੀ ਚੂਹੀ ਨੇ ਪੇਸਟਰੀ ਵਿੱਚੋਂ ਇੱਕ ਸੁਆਦਲੀ ਬੁਰਕੀ ਲਈ ਤਾਂ ਦਰਵਾਜੇ ਤੇ ਖੜਕਾ ਹੋਇਆ ਤੇ ਇਕ ਬਿੱਲੀ ਦੀ ਮਿਆਓ ਮਿਆਓ ਦੀ ਅਵਾਜ਼ ਸੁਣਾਈ ਦਿੱਤੀ । ਡਰ ਦੇ ਮਾਰੇ ਦੋਨੋ ਚੂਹੀਆਂ ਲੁਕ ਗਈਆਂ । ਉਹ ਉੱਥੇ ਸਾਹ ਰੇਕ ਕੇ ਬਿਨਾਂ ਹਿੱਲੇ ਜੁੱਲੇ ਬਹੁਤ ਦੇਰ ਤੱਕ ਬੈਠੀਆਂ ਰਹੀਆ । ਜਦੋਂ ਉਹ ਖਾਣਾ ਖਾਣ ਲਈ ਬਹੁਤ ਦੇਰ ਬਾਅਦ ਫਿਰ ਮੇਜ਼ ਕੋਲ ਗਈਆਂ ਤਾਂ ਅਚਾਨਕ ਦਰਵਾਜਾ ਖੁੱਲ੍ਹਿਆ । ਨੌਕਰ ਖਾਣੇ ਵਾਲਾ ਮੇਜ਼ ਸਾਫ ਕਰਨ ਲੱਗੇ ਤੇ ਉਨ੍ਹਾ ਦੇ ਨਾਲ ਇੱਕ ਕੁੱਤਾ ਵੀ ਆ ਗਿਆ । ਪੇਂਡੂ ਚੂਹੀ ਸ਼ਹਿਰੀ ਚੂਹੀ ਦੀ ਖੁੱਡ ਵਿੱਚ ਕਾਫੀ ਦੇਰ ਤੱਕ ਠਹਿਰੀ ਫਿਰ ਉਸਨੇ ਆਪਣੀ ਦਰੀ , ਬੈਗ ਅਤੇ ਛਤਰੀ ਚੁੱਕੀ ਤੇ ਸ਼ਹਿਰੀ ਚੂਹੀ ਨੂੰ ਕਹਿਣ ਲੱਗੀ , “ਤੇਰੇ ਕੋਲ ਬੇਸਕ ਜਿੰਨੀਆਂ ਮਰਜੀ ਸੁੱਖ ਸਹੁੱਲਤਾਂ ਤੇ ਸੁਆਦੀ ਖਾਣੇ ਹੋਣ ਪਰ ਮੈਨੂੰ ਤਾਂ ਮੇਰਾ ਸਾਦਾ ਭੋਜਨ ਤੇ ਪਿੰਡ ਦੀ ਸਾਦੀ ਜਿੰਦਗੀ ਹੀ ਚੰਗੀ ਹੈ , ਜਿੱਥੇ ਮੈਂ ਬਿਨਾਂ ਡਰ ਤੋਂ ਅਰਾਮ ਨਾਲ ਰਹਿੰਦੀ ਹਾਂ ।“ ਇਹ ਕਹਿ ਕੇ ਉਹ ਛੇਤੀ ਉੱਥੋ ਤੁਰ ਪਈ ।







Log in to write your own review



Reviews

No book reviews as yet.


Log in to write your comments



Comments

No comments as yet.


Log in to write your story

Stories

No stories as yet.


Log in to submit your image



Drawings and Images

These are the images or drawings related to the book sent by our users. If you would like to submit drawings and images, use the form above.


No images or books as yet.


No sheets as yet.